ਮਾਤ੍ਰਾ ਬਾਣੀ (ਸ੍ਰੀ ਮਾਤ੍ਰਾ ਸਾਹਿਬ)
ਅਵਧੂਤ ਬਾਬੇ ਸ੍ਰੀ ਚੰਦ ਜੀ
੧ਓ ਸਤਿਗੁਰ ਪ੍ਰਸਾਦਿ
ਕਹੁ ਰੇ ਬਾਲੇ
ਕਿਸ ਮੂੰਡਿਆ ਕਿਸ ਮੁੰਡਾਇਆ,
ਕਿਸ ਕਾ ਭੇਜਿਆ ਨਗਰੀ ਆਯਾ॥ ੧॥
ਸਤਿਗੁਰ ਕਾ ਮੂੰਡਿਆ ਲੇਖ ਮੁੰਡਾਇਆ,
ਗੁਰ ਕਾ ਭੇਜਿਆ ਨਗਰੀ ਆਯਾ॥ ੨॥
ਚੇਤੇ ਨਗਰੀ ਤਾਰੇ ਗਾਉਂ,
ਅਲਖ ਪੁਰਖ ਕਾ ਸਿਮਰੇ ਨਾਉਂ॥ ੩॥
ਗੁਰ ਅਬਿਨਾਸ਼ੀ ਖੇਲ ਰਚਾਇਆ,
ਅਗਮ ਨਿਗਮ ਕਾ ਪੰਥ ਬਤਾਇਆ॥ ੪॥
ਗਿਆਨ ਕੀ ਗੋਦੜੀ ਖਿਮਾ ਕੀ ਟੋਪੀ,
ਜਤ ਕਾ ਆਢਬੰਦ ਸ਼ੀਲ ਲੰਗੋਟੀ॥ ੫॥
ਅਕਾਲ ਖਿੰਥਾ ਨਿਰਾਸ਼ ਝੋਲੀ,
ਜੁਗਤ ਕਾ ਟੋਪ ਗੁਰਮੁਖਿ ਬੋਲੀ॥ ੬॥
ਧਰਮ ਕਾ ਚੋਲਾ ਸਤ ਕੀ ਸੇਲੀ,
ਮਿਰਜਾਦ ਮੇਖਲੀ ਲੈ ਗਲੇ ਮੇਲੀ॥ ੭॥
ਧਿਆਨ ਕਾ ਬਟੂਆ ਨ੍ਰਿਤ ਕਾ ਸੂਈਦਾਨਾ,
ਬ੍ਰਹਮ ਅੰਚਲਾ ਲੈ ਪਹਿਰੇ ਸੁਜਾਨਾ॥ ੮॥
ਬਹੁਰੰਗੀ ਮੋਰਛੜ ਨਿਰਲੇਪ ਵਿਸ਼ਟੀ,
ਨਿਰਭਉ ਜੰਗਡੋਰ ਨਾ ਕੇ ਦ੍ਰਿਸ਼ਟੀਆ॥ ੯॥
ਜਾਪ ਜੰਗੋਟਾ ਸਿਫਤ ਉਢਾਨੀ,
ਸਿੰਗੀ ਸ਼ਬਦ ਅਨਹਦ ਬਾਣੀ॥ ੧੦॥
ਸਰਮ ਕੀ ਮੁੰਦ੍ਰਾ ਸ਼ਿਵਾ ਵਿਭੂਤਾ,
ਹਰਿ ਭਗਤ ਮ੍ਰਿਗਾਨੀ ਲੈ ਪਹਿਰੇ ਗੁਰ ਪੁਤਾ॥ ੧੧॥
ਸੰਤੋਖ ਸੂਤ ਵਿਵੇਕ ਧਾਗੇ,
ਅਨੇਕ ਤਲੀ ਤਹਾਂ ਲਾਗੇ॥ ੧੨॥
ਸੁਰਤਿ ਕੀ ਸੂਈ ਲੈ ਸਤਿਗੁਰ ਸੀਵੇ,
ਜੋ ਰਾਖੇ ਸੋ ਨਿਰਭਉ ਥੀਵੇ॥ ੧੩॥
ਸਾਹ ਸਫੇਦ ਜ਼ਰਦ ਸੁਰਖਾਏ,
ਜੋ ਲੈ ਪਹਿਰੇ ਸੋ ਗੁਰ ਭਾਈਆ॥ ੧੪॥
ਤ੍ਰੈਗੁਣ ਚਕਮਕ ਅਗਨਿ ਮਥਿ ਪਾਈ,
ਦੁਖ ਸੁਖ ਧੂਨੀ ਦੇਹਿ ਜਲਾਈ॥ ੧੫॥
ਸੰਯਮ ਕ੍ਰਿਪਾਲੀ ਸ਼ੋਭਾਧਾਰੀ,
ਚਰਨ ਕਮਲ ਮਹਿ ਸੁਰਤਿ ਹਮਾਰੀ॥ ੧੬॥
ਭਾਵ ਭੋਜਨ ਅੰਮ੍ਰਿਤ ਕਰ ਪਾਇਆ,
ਭਲਾ ਬੁਰਾ ਮਨ ਨਹੀਂ ਵਸਾਇਆ॥ ੧੭॥
ਪਾਤ੍ਰ ਵਿਚਾਰ ਫਰੂਆ ਬਹੁਗੁਣਾ,
ਕਰਮੰਡਲ ਤੂੰਬਾ ਕਿਸ਼ਤੀ ਘਣਾ॥ ੧੮॥
ਅੰਮ੍ਰਿਤ ਪਿਆਲਾ ਉਦਕ ਮਨ ਦਿਆ,
ਜੋ ਪੀਵੇ ਸੋ ਸ਼ੀਤਲ ਭਇਆ॥ ੧੯॥
ਇੜਾ ਮਹਿ ਆਵੇ ਪਿੰਗਲਾ ਮਹਿ ਧਾਵੇ,
ਸੁਸ਼ੁਮਨ ਕੇ ਘਰ ਸਹਿਜ ਸਮਾਵੇ॥ ੨੦॥
ਨਿਰਾਸ਼ ਮਠ ਨਿਰੰਤਰ ਧਿਆਨ,
ਨਿਰਭਉ ਨਗਰੀ ਗੁਰੁਦੀਪਕ ਗਿਆਨ॥ ੨੧॥
ਅਸਥਿਰ ਰਿਧਿ ਅਮਰ ਪਦ ਡੰਡਾ,
ਧੀਰਜ ਫਹੁੜੀ ਤਪਕਰ ਖੰਡਾ॥ ੨੨॥
ਵਸ਼ ਕਰ ਆਸਾ ਸਮ ਦ੍ਰਿਸ਼ਟ ਚੌਗਾਨ,
ਹਰਖ ਸੋਗ ਨਹੀਂ ਮਨ ਮੈਂ ਆਨ॥ ੨੩॥
ਸਹਿਜ ਬੈਰਾਗੀ ਕਰੇ ਬੈਰਾਗ,
ਮਾਇਆ ਮੋਹਨੀ ਸਗਲ ਤਿਆਗਾ॥ ੨੪॥
ਨਾਮ ਕੀ ਪਾਖਰ ਪਵਨ ਕਾ ਘੋੜਾ,
ਨਿਰਗੁਣ ਜੀਨ ਤਤ ਕਾ ਜੋੜਾ॥ ੨੫॥
ਨਿਰਗੁਣ ਢਾਲ ਗੁਰੁਸ਼ਬਦ ਕਮਾਨ,
ਅਕਲ ਸੰਜੋਹ ਪ੍ਰੀਤਿ ਕੇ ਬਾਨਾ॥ ੨੬॥
ਅਕਲ ਕੀ ਬਰਛੀ ਗੁਣਾਂ ਕੀ ਕਟਾਰੀ,
ਮਨ ਕੋ ਮਾਰ ਕਰੇ ਅਸਵਾਰੀ॥ ੨੭॥
ਵਿਖਮ ਗੜ ਤੋੜ ਨਿਰਭਉ ਘਰ ਆਵੇ,
ਨੌਬਤ ਸੰਖ ਨਗਾਰੇ ਵਜਾਵੇ॥ ੨੮॥
ਗੁਰ ਅਬਿਨਾਸ਼ੀ ਸੂਖਮ ਬੇਦਾ,
ਨਿਰਬਾਣ ਵਿਦਿਆ ਅਪਾਰ ਭੇਦਾ॥ ੨੯॥
ਖੰਡਤ ਜਨੇਊ ਨਿਰਮਲ ਧੋਤੀ,
ਸੋਹੰ ਜਾਪ ਸਚ ਮਾਲ ਪਰੋਤੀਆ॥ ੩੦॥
ਸਿਖਿਆ ਗੁਰ ਮੰਤ੍ਰ ਗਾਯਤ੍ਰੀ ਹਰਿਨਾਮਾ,
ਨਿਚਲ ਆਸਨ ਕਰ ਵਿਸਰਾਮਾ॥ ੩੧॥
ਤਿਲਕ ਸੰਪੂਰਨ ਤਰਪਨ ਜਸਾ,
ਪੂਜਾ ਪ੍ਰੇਮ ਭੋਗ ਮਹਾਂ ਰਸਾ॥ ੩੨॥
ਨਿਰਵੈਰ ਸੰਧਯਾ ਦਰਸ਼ਨ ਛਾਪਾ,
ਵਾਦਵਿਵਾਦ ਮਿਟਾਵਹੁ ਆਪਾ॥ ੩੩॥
ਪ੍ਰੀਤ ਪੀਤਾਂਬਰ ਮਨ ਮ੍ਰਿਗਛਾਲਾ,
ਚੀਤ ਚਿਤਾਂਬਰ ਰੁਣਝੁਣ ਮਾਲਾ॥ ੩੪॥
ਬੁਧਿ ਬਿਘੰਬਰ ਕੁਲਾ ਪੋਸਤੀਨਾ,
ਖੌਸ ਖੜਾਵਾਂ ਇਹ ਮਤਿ ਲੀਨਾ॥ ੩੫॥
ਤੋੜਾ ਚੂੜਾ ਅਤੇ ਜ਼ੰਜੀਰਾ,
ਲੈ ਪਹਿਰੇ ਉਦਾਸੀ ਫਕੀਰਾ॥ ੩੬॥
ਜਟਾ ਜੂਟ ਮੁਕਟ ਸਿਰ ਹੋਈ,
ਮੁਕਤਾ ਫਿਰੇ ਬੰਧ ਨਹੀਂ ਕੋਈ॥ ੩੭॥
ਨਾਨਕ ਪੂਤਾ ਸ੍ਰੀ ਚੰਦ ਬੋਲੇ,
ਜੁਗਤ ਪਛਾਣੇ ਸੁ ਤਤ ਵਿਰੋਲੇ॥ ੩੮॥
ਐਸੀ ਮਾਤ੍ਰਾ ਲੈ ਪਹਿਰੇ ਕੋਈ,
ਆਵਾ ਗਵਨ ਮਿਟਾਵੈ ਸੋਈ॥ ੩੯॥