ਆਰਤੀ
ਸ੍ਰੀ ਗੁਰੂ ਸ੍ਰੀ ਚੰਦ ਭਗਵਾਨ ਜੀ ਕੀ
ਓਮ ਜੈ ਸ੍ਰੀ ਚੰਦ ਦੇਵਾ, ਸਵਾਮੀ ਜੈ ਸ੍ਰੀ ਚੰਦ ਦੇਵਾ
ਸੁਰ ਨਰ ਮੁਨਿ ਜਨ ਧਿਆਵਤ..2, ਸੰਤਨ ਕੇ ਸਾਹਿਬਾ ਹਰਿ ਓਮ...
ਕਲਿਯੁਗ ਘੋਰ ਅੰਧਕਾਰ ਦੇਖ ਕਰ ਧਰਿਓ ਅਵਤਾਰਾ ਸਵਾਮੀ...
ਸ਼ੰਕਰ ਰੂਪ ਸਦਾ ਸ਼ਿਵ..2, ਹਰਿ ਅਪਰੰਪਾਰਾ ਹਰਿ ਓਮ...
ਯੋਗਿੰਦ੍ਰ ਅਵਧੂਤ ਸਦਾ ਤੁਮ ਬਾਲਕ ਬ੍ਰਹਮਚਾਰੀ ਸਵਾਮੀ ਬਾਲਕ...
ਭੇਖ ਉਦਾਸੀਨ ਪਾਲਕ..2, ਮਹਿਮਾ ਅਤਿ ਭਾਰੀ ਹਰਿ ਓਮ...
ਰਾਮਦਾਸ ਗੁਰੂ ਅਰਜਨ ਸੋਢੀ ਕੁਲ ਭੂਸ਼ਣ ਸਵਾਮੀ...
ਸੇਵਤ ਚਰਨ ਤੁਮਹਾਰੇ..2, ਮਿਟ ਗਏ ਸਭ ਦੂਸ਼ਣ ਹਰਿ ਓਮ...
ਰਿਧਿ ਸਿਧਿ ਕੇ ਦਾਤਾ ਭਗਤਨ ਕੇ ਤ੍ਰਾਤਾ ਸਵਾਮੀ...
ਰੋਗ ਸੋਗ ਸਭ ਕਾਟੋ..2 ਸ਼ਰਨੀ ਜੋ ਆਤਾ ਹਰਿ ਓਮ...
ਭਗਤਿ ਗਿਰਿ ਸੰਨਿਆਸੀ ਚਰਨਾ ਵਿਚ ਗਿਰਿਓ ਸਵਾਮੀ...
ਕਾਟ ਦੀਓ ਭਵ ਬੰਧਨ..2 ਸਿਸ਼ ਅਪਨਾ ਕਰਿਓ ਹਰਿ ਓਮ...
ਉਦਾਸੀਨੋ ਕੇ ਮਾਲਕ ਪਾਲਕ ਦੁੱਖ ਘਾਲਕ ਸਵਾਮੀ...
ਆਚਾਰੀਆ ਸਿਰ ਧਾਰਿਆ..2 ਜਗ ਕੇ ਸੰਚਾਲਕ ਹਰਿ ਓਮ...
ਬੇਦੀ ਵੰਸ਼ ਰੱਖਿਓ ਜਗ ਭੀਤਰ ਕ੍ਰਿਪਾ ਕਰ ਭਾਰੀ ਸਵਾਮੀ...
ਧਰਮ ਚੰਦ ਉਪਦੇਸ਼ਿਓ..2 ਜਾਵਾਂ ਬਲਿਹਾਰੀ ਹਰਿ ਓਮ...
ਗੋਰ ਵਰਣ ਤਨ ਭਸਮੀ ਕਾਨ ਮੇਂ ਸਜੇ ਮੁੰਦ੍ਰਾ ਸਵਾਮੀ...
ਬਾਵਰੀਆਂ ਸਿਰ ਸੋਭਤ..2 ਪੇਖ ਕਰ ਜਗ ਉਧਰਾ ਹਰਿ ਓਮ...
ਪਦਮਾਸਨ ਕੋ ਬਾਂਧ ਯੋਗ ਕੋ ਲਿਓ ਧਾਰੋ...
ਐਸੋ ਰੂਪ ਤੁਮ੍ਹਾਰੋ..2 ਮਨ ਮੇਂ ਨਿਤ ਧਾਰੋ ਹਰਿ ਓਮ...
ਜੋ ਜਨ ਆਰਤੀ ਨਿਸ਼ਦਿਨ ਬਾਬੇ ਕੀ ਗਾਵੇ ਸਵਾਮੀ...
ਬਾਬੇ ਲੀਏ ਬੈਕੁੰਠ ਨਰ ਨਾਰੀ..2 ਸੁਖ ਯਸ਼ ਫਲ ਪਾਵੇ ਹਰਿ ਓਮ...
ਰਾਮ ਨਾਰਾਇਣ ਆਰਤੀ ਬਾਬੇ ਕੀ ਸਾਜੀ ਸਵਾਮੀ...
ਬਾਲ ਯਤੀ ਸ੍ਰੀ ਚੰਦ ਜੀ..2 ਜਨ ਪਰ ਰਹੋ ਰਾਜੀ ਹਰਿ ਓਮ...